Top Songs By Satinder Sartaaj
Similar Songs
Credits
AUSFÜHRENDE KÜNSTLER:INNEN
Satinder Sartaaj
Schauspieler:in
Beat Minister
Künstler:in
Simi Chahal
Schauspieler:in
Uday Pratap Singh
Dirigent:in
KOMPOSITION UND LIEDTEXT
Satinder Sartaaj
Songwriter:in
Beat Minister
Komponist:in
PRODUKTION UND TECHNIK
Aashu Munish Sahni
Produzent:in
Sartaaj Films
Produzent:in
Lyrics
ਅੰਦਰ ਕੋਈ ਤਬਦੀਲੀ ਹੋ ਗਈ
ਨਵੇਂ-ਨਵੇਂ ਸਭ ਰਾਹ ਲੱਗਦੇ ਨੇ
ਦਿਲ ਦੀ ਧੜਕਣ ਲੈ ਦਿੰਦੀ ਹੁਣ
ਨਗ਼ਮਾਂ ਗਾਉਂਦੇ ਸਾਹ ਲੱਗਦੇ ਨੇ
ਖ਼ਾਸ ਕਿਸੇ ਨੂੰ ਸੋਹਣੇ ਲੱਗਣ ਖ਼ਾਤਿਰ
ਕਿੰਨਾ ਵਕਤ ਬਿਠਾਈਏ
ਮੰਨੀਏ ਨਾ ਮੰਨੀਏ ਇਸ ਗੱਲ ਦੇ ਸ਼ੀਸ਼ੇ
ਹੋਰੀਂ ਗਵਾਹ ਲੱਗਦੇ ਨੇ
ਇਹੋ ਆਇਆ ਏ ਖ਼ਿਆਲ ਜੀ ਤਿਆਰ ਹੁੰਦਿਆਂ
ਹੋ, ਸਾਨੂੰ ਪਤਾ ਨਹੀਂ ਨਹੀਂ ਲੱਗਿਆ ਪਿਆਰ ਹੁੰਦਿਆਂ
ਇਹੋ ਆਇਆ ਏ ਖ਼ਿਆਲ ਜੀ ਤਿਆਰ ਹੁੰਦਿਆਂ
ਹੋ, ਸਾਨੂੰ ਪਤਾ ਨਹੀਂ ਨਹੀਂ ਲੱਗਿਆ ਪਿਆਰ ਹੁੰਦਿਆਂ
ਹੁਣ ਰੰਗਾਂ 'ਚ ਮਾਮੂਲੀ ਵੀ ਫ਼ਰਕ ਦਿਸਦਾ
ਹੋ, ਨਾਲ਼ੇ ਦੇਖਦਾ ਏ ਰੁੱਖਾਂ ਦਾ ਸ਼ਿੰਗਾਰ ਹੁੰਦਿਆਂ
ਇਹੋ ਆਇਆ ਏ ਖ਼ਿਆਲ ਜੀ ਤਿਆਰ ਹੁੰਦਿਆਂ
ਹੋ, ਸਾਨੂੰ ਪਤਾ ਨਹੀਂ ਨਹੀਂ ਲੱਗਿਆ ਪਿਆਰ ਹੁੰਦਿਆਂ
ਹੁਣ ਰੰਗਾਂ 'ਚ ਮਾਮੂਲੀ ਵੀ ਫ਼ਰਕ ਦਿਸਦਾ
ਹੋ, ਨਾਲ਼ੇ ਦੇਖਦਾ ਏ ਰੁੱਖਾਂ ਦਾ ਸ਼ਿੰਗਾਰ ਹੁੰਦਿਆਂ
ਪਹਿਲਾਂ ਕਦੀ ਵੀ ਚੁਫੇਰਾ ਏਦਾਂ ਮੋਲਿਆ ਨਹੀਂ ਸੀ
ਜਾਂ ਫੇ' ਮੋਲਿਆ ਹੋਣਾ ਏ ਤੇ ਮੈਂ ਘੋਲਿਆ ਨਹੀਂ ਸੀ
ਪਹਿਲਾਂ ਕਦੀ ਵੀ ਚੁਫੇਰਾ ਏਦਾਂ ਮੋਲਿਆ ਨਹੀਂ ਸੀ
ਜਾਂ ਫੇ' ਮੋਲਿਆ ਹੋਣਾ ਏ ਤੇ ਮੈਂ ਘੋਲਿਆ ਨਹੀਂ ਸੀ
ਇੱਕੇ-ਦੁੱਕੇ ਫੁੱਲਾਂ ਵੱਲ ਵੀ ਧਿਆਨ ਨੀ ਗਿਆ
ਤੇ ਸਮਾਂ ਲੱਗਿਆ ਨੀ ਚਾਰ ਤੋਂ ਹਜ਼ਾਰ ਹੁੰਦਿਆਂ
ਸਾਨੂੰ ਪਤਾ ਹੀ ਨਹੀਂ ਲੱਗਿਆ ਪਿਆਰ ਹੁੰਦਿਆਂ
ਇਹੋ ਆਇਆ ਏ ਖ਼ਿਆਲ ਜੀ ਤਿਆਰ ਹੁੰਦਿਆਂ
ਹੋ, ਸਾਨੂੰ ਪਤਾ ਨਹੀਂ ਨਹੀਂ ਲੱਗਿਆ ਪਿਆਰ ਹੁੰਦਿਆਂ
ਹੁਣ ਰੰਗਾਂ 'ਚ ਮਾਮੂਲੀ ਵੀ ਫ਼ਰਕ ਦਿਸਦਾ
ਹੋ, ਨਾਲ਼ੇ ਦੇਖਦਾ ਏ ਰੁੱਖਾਂ ਦਾ ਸ਼ਿੰਗਾਰ ਹੁੰਦਿਆਂ
ਹੈ ਹੈਰਾਨੀ ਕਿ ਹਵਾ 'ਚ ਕਿੱਦਾਂ ਚਾਸ਼ਣੀ ਘੁਲੀ ਏ
ਸੂਹੀ ਸ਼ਾਮ 'ਚ ਚੁਆਤੀ ਕਿੱਦਾਂ ਕਾਸ਼ਣੀ ਘੁਲੀ ਏ
ਹੈ ਹੈਰਾਨੀ ਕਿ ਹਵਾ 'ਚ ਕਿੱਦਾਂ ਚਾਸ਼ਣੀ ਘੁਲੀ ਏ
ਸੂਹੀ ਸ਼ਾਮ 'ਚ ਚੁਆਤੀ ਕਿੱਦਾਂ ਕਾਸ਼ਣੀ ਘੁਲੀ ਏ
ਰੱਤੇ, ਗੇਰੂਏ, ਹਿਰਮਚੋ-ਕਿਰਮਚੀ
ਸੰਧੂਰੀ ਜ਼ਹਿਰ ਮਹੁਰੇ ਵੀ ਤੱਕੇ ਨੀ ਗੁਲਾਨਾਰ ਹੁੰਦਿਆਂ
ਸਾਨੂੰ ਪਤਾ ਹੀ ਨਹੀਂ ਲੱਗਿਆ ਪਿਆਰ ਹੁੰਦਿਆਂ
ਇਹੋ ਆਇਆ ਏ ਖ਼ਿਆਲ ਜੀ ਤਿਆਰ ਹੁੰਦਿਆਂ
ਹੋ, ਸਾਨੂੰ ਪਤਾ ਨਹੀਂ ਨਹੀਂ ਲੱਗਿਆ ਪਿਆਰ ਹੁੰਦਿਆਂ
ਹੁਣ ਰੰਗਾਂ 'ਚ ਮਾਮੂਲੀ ਵੀ ਫ਼ਰਕ ਦਿਸਦਾ
ਹੋ, ਨਾਲ਼ੇ ਦੇਖਦਾ ਏ ਰੁੱਖਾਂ ਦਾ ਸ਼ਿੰਗਾਰ ਹੁੰਦਿਆਂ
ਹੋਈਆਂ ਬਾਰਿਸ਼ਾਂ ਦਿਲਾਂ 'ਚ ਪਾਣੀ ਰੱਚਦੇ ਪਏ ਨੇ
ਕਿੱਦਾਂ ਕਣੀਆਂ ਦੇ ਨਾਲ ਪੱਤੇ ਨੱਚਦੇ ਪਏ ਨੇ
ਹੋਈਆਂ ਬਾਰਿਸ਼ਾਂ ਦਿਲਾਂ 'ਚ ਪਾਣੀ ਰੱਚਦੇ ਪਏ ਨੇ
ਕਿੱਦਾਂ ਕਣੀਆਂ ਦੇ ਨਾਲ ਪੱਤੇ ਨੱਚਦੇ ਪਏ ਨੇ
ਕੀਤਾ ਹੌਂਸਲੇ ਘੁਮਾਇਆ ਚਿਹਰਾ ਬੱਦਲ਼ਾਂ ਦੇ ਵੱਲ
ਸਾਡੀ ਭਿੱਜਗੀ ਸੀ ਗੱਲ ਜੀ ਫੁਹਾਰ ਹੁੰਦਿਆਂ
ਸਾਨੂੰ ਪਤਾ ਹੀ ਨਹੀਂ ਲੱਗਿਆ ਪਿਆਰ ਹੁੰਦਿਆਂ
ਇਹੋ ਆਇਆ ਏ ਖ਼ਿਆਲ ਜੀ ਤਿਆਰ ਹੁੰਦਿਆਂ
ਹੋ, ਸਾਨੂੰ ਪਤਾ ਨਹੀਂ ਨਹੀਂ ਲੱਗਿਆ ਪਿਆਰ ਹੁੰਦਿਆਂ
ਹੁਣ ਰੰਗਾਂ 'ਚ ਮਾਮੂਲੀ ਵੀ ਫ਼ਰਕ ਦਿਸਦਾ
ਹੋ, ਨਾਲ਼ੇ ਦੇਖਦਾ ਏ ਰੁੱਖਾਂ ਦਾ ਸ਼ਿੰਗਾਰ ਹੁੰਦਿਆਂ
ਪਸ਼ਮੀਨੀਆਂ ਦੇ ਜਿਹਾ ਤਾਂ ਸਲੂਕ ਹੋ ਗਿਆ ਏ
ਅਹਿਸਾਸ ਬੜਾ ਕੂਲਾ ਤੈ ਮਲੂਕ ਹੋ ਗਿਆ ਏ
ਪਸ਼ਮੀਨੀਆਂ ਦੇ ਜਿਹਾ ਤਾਂ ਸਲੂਕ ਹੋ ਗਿਆ ਏ
ਅਹਿਸਾਸ ਬੜਾ ਕੂਲਾ ਤੈ ਮਲੂਕ ਹੋ ਗਿਆ ਏ
ਆਹ ਮੋਜਾਜ਼ ਵਿੱਚ ਨਾਜ਼ੁਕੀ ਤੇ ਸੋਹਲ ਨਰਮਾਈਆਂ
ਦਾ ਵੀ ਹੌਲੀ-ਹੌਲੀ ਦੇਖਿਆ ਸ਼ੁਮਾਰ ਹੁੰਦਿਆਂ
ਸਾਨੂੰ ਪਤਾ ਹੀ ਨਹੀਂ ਲੱਗਿਆ ਪਿਆਰ ਹੁੰਦਿਆਂ
ਇਹੋ ਆਇਆ ਏ ਖ਼ਿਆਲ ਜੀ ਤਿਆਰ ਹੁੰਦਿਆਂ
ਹੋ, ਸਾਨੂੰ ਪਤਾ ਨਹੀਂ ਨਹੀਂ ਲੱਗਿਆ ਪਿਆਰ ਹੁੰਦਿਆਂ
ਹੁਣ ਰੰਗਾਂ 'ਚ ਮਾਮੂਲੀ ਵੀ ਫ਼ਰਕ ਦਿਸਦਾ
ਹੋ, ਨਾਲ਼ੇ ਦੇਖਦਾ ਏ ਰੁੱਖਾਂ ਦਾ ਸ਼ਿੰਗਾਰ ਹੁੰਦਿਆਂ
ਐਦਾਂ ਮਾਮਲਾ ਹੈ ਸੌਖਿਆਂ ਬਿਆਨ ਹੋਣਾ ਨੀ ਜੀ
ਕਿੱਦਾਂ-ਕਿੱਦਾਂ Sartaaj ਫੇ' ਹੈਰਾਨ ਹੋਣਾ ਨੀ ਜੀ
ਐਦਾਂ ਮਾਮਲਾ ਹੈ ਸੌਖਿਆਂ ਬਿਆਨ ਹੋਣਾ ਨੀ ਜੀ
ਕਿੱਦਾਂ-ਕਿੱਦਾਂ Sartaaj ਫੇ' ਹੈਰਾਨ ਹੋਣਾ ਨੀ ਜੀ
ਇਹ ਖ਼ਿਆਲ ਤਾਂ ਪਹਾੜੀਆਂ ਦੀਆਂ ਚੋਟਿਆਂ ਤੋਂ ਉੱਚੇ
ਅਸੀਂ ਚਾਹਵਾਂ ਨੂੰ ਵੀ ਦੇਖਿਆ ਚਿਨਾਰ ਹੁੰਦਿਆਂ
ਸਾਨੂੰ ਪਤਾ ਹੀ ਨਹੀਂ ਲੱਗਿਆ ਪਿਆਰ ਹੁੰਦਿਆਂ
ਇਹੋ ਆਇਆ ਏ ਖ਼ਿਆਲ ਜੀ ਤਿਆਰ ਹੁੰਦਿਆਂ
ਹੋ, ਸਾਨੂੰ ਪਤਾ ਨਹੀਂ ਨਹੀਂ ਲੱਗਿਆ ਪਿਆਰ ਹੁੰਦਿਆਂ
ਹੁਣ ਰੰਗਾਂ 'ਚ ਮਾਮੂਲੀ ਵੀ ਫ਼ਰਕ ਦਿਸਦਾ
ਹੋ, ਨਾਲ਼ੇ ਦੇਖਦਾ ਏ ਰੁੱਖਾਂ ਦਾ ਸ਼ਿੰਗਾਰ ਹੁੰਦਿਆਂ
Writer(s): Beat Minister, Satinder Sartaaj
Lyrics powered by www.musixmatch.com