Top Songs By Satinder Sartaaj
Similar Songs
Credits
AUSFÜHRENDE KÜNSTLER:INNEN
Satinder Sartaaj
Schauspieler:in
Beat Minister
Dirigent:in
Simi Chahal
Schauspieler:in
KOMPOSITION UND LIEDTEXT
Satinder Sartaaj
Komponist:in
PRODUKTION UND TECHNIK
Aashu Munish Sahni
Produzent:in
Sartaaj Films
Produzent:in
Lyrics
ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ
ਪਤਾ ਲੱਗਦਾ ਨੀ ਸੱਚੀ ਕੰਮ ਕਾਜ ਦਾ
ਨਾਲ-ਨਾਲ ਵੱਟਦੇ ਆਂ ਲੱਡੂ, ਤੂੰ ਸਪੀਕਰਾਂ 'ਤੇ
ਲਾ ਦੇ ਜ਼ਰਾ ਗਾਣਾ Sartaaj ਦਾ
ਕਿ, ਜਿੰਦ ਮਾਹੀ ਜੇ ਚੜ੍ਹਨਾ
ਹੋ, ਜਿੰਦ ਮਾਹੀ ਜੇ ਚੜ੍ਹਨਾ ਏ ਘੋੜੀ
ਤਿਆਰੀ ਕਰ ਲੈ ਓਏ
ਤਿਆਰੀ ਕਰ ਲੈ ਜਚੂੰਗੀ ਜੋੜੀ
ਵੇ ਇੱਕ ਪਲ ਬਹਿ ਜਾਣਾ
ਇੱਕ ਪਲ ਬਹਿ ਜਾਣਾ ਮੇਰੇ ਕੋਲ
ਵੇ ਤੇਰੇ ਮਿੱਠੜੇ ਲੱਗਦੇ ਬੋਲ!
ਓ, ਪਈਆਂ ਬਹੁਤ ਨੇ ਤਿਆਰੀਆਂ ਅੱਗੇ
ਪਿਸ਼ੌਰੋ ਜੁੱਟੀ ਆਈ ਨੀ ਤੇ ਪੱਗ ਵੀ ਰੰਗਾਈ ਨੀ
ਹਾਲੇ ਕਾਫ਼ੀ ਇੰਤਜ਼ਾਮ ਕਰਨੇ
ਤਰੀਕਾ ਨੇੜੇ ਆ ਗਿਆ ਤੇ ਸਾਹੇ ਚਿੱਠੀ ਪਾਈ ਨੀ
ਪਈਆਂ ਬਹੁਤ ਨੇ ਤਿਆਰੀਆਂ ਅੱਗੇ
ਪਿਸ਼ੌਰੋ ਜੁੱਟੀ ਆਈ ਨੀ ਤੇ ਪੱਗ ਵੀ ਰੰਗਾਈ ਨੀ
ਹਾਲੇ ਕਾਫ਼ੀ ਇੰਤਜ਼ਾਮ ਕਰਨੇ
ਤਰੀਕਾ ਨੇੜੇ ਆ ਗਿਆ ਤੇ ਸਾਹੇ ਚਿੱਠੀ ਪਾਈ ਨੀ
ਪਾਈ ਨੀ!
ਮੇਰੇ ਖ਼ਾਸ ਨੇ ਯਰਾਨੇ ਜਿੰਨਾ ਨਾਲ
ਉਹਨਾਂ ਨੂੰ ਸੱਦੇ ਭੇਜਣੇ ਤੇ ਲੈਣੇ ਇਕਰਾਰ ਵੀ
ਓਦੋਂ ਸਾਰੇ ਈ ਮੌਜੂਦ ਚਾਹੀਦੇ
ਲਗਾਉਣ ਜਿਹਨੇ ਰੌਣਕਾਂ, ਕਰਾਉਣ ਕੰਮ ਕਾਰ ਵੀ
ਹਾਲੇ ਚਾਨਣੀ-ਕਨਾਤਾਂ ਰਹਿੰਦੀਆਂ
ਕਿ ਏਸੇ ਖਿੱਚੋ-ਤਾਣੀ 'ਚ ਕਿਸੇ ਨੂੰ ਦਿੱਤੀ ਸਾਈ ਨੀ
ਪਈਆਂ ਬਹੁਤ ਨੇ ਤਿਆਰੀਆਂ ਅੱਗੇ
ਪਿਸ਼ੌਰੋ ਜੁੱਟੀ ਆਈ ਨੀ ਤੇ ਪੱਗ ਵੀ ਰੰਗਾਈ ਨੀ
ਰੰਗਾਈ ਨੀ!
ਨੀ ਮੈਂ ਸੋਚਦਾ ਕਿੱਦਾਂ ਦਾ ਲੱਗੂ ਗਾ
ਗੁਲਾਬੀ ਰੰਗ ਚੀਰੇ ਦਾ, ਫ਼ਿਰੋਜ਼ੀ ਸ਼ੇਰਵਾਨੀ ਦਾ?
ਖ਼ਾਸ ਲੱਭ ਕੇ ਨਮੂਨਾ ਭੇਜਿਆ
ਇਹ ਕੰਮ ਜ਼ਰਦੋਜ਼ੀ ਦਾ ਨਫ਼ੀਸ ਜਿਹੇ ਇਰਾਨੀ ਦਾ
ਦੇਖੀ-ਦੇਖੀ ਫਿਰ ਲੋਕ ਆਖਦੇ
"ਸਜੀਲਾ ਤੇ ਸ਼ੌਕੀਨ ਹੈ ਦੁਆਬੇ ਦਾ ਜਵਾਈ ਨੀ"
ਪਈਆਂ ਬਹੁਤ ਨੇ ਤਿਆਰੀਆਂ ਅੱਗੇ
ਪਿਸ਼ੌਰੋ ਜੁੱਟੀ ਆਈ ਨੀ ਤੇ ਪੱਗ ਵੀ ਰੰਗਾਈ ਨੀ
ਰੰਗਾਈ ਨੀ!
ਚਾਂਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ
ਪਤਾ ਲੱਗਦਾ ਨੀ ਸੱਚੀ ਕੰਮ ਕਾਜ ਦਾ
ਨਾਲ-ਨਾਲ ਵੱਟਦੇ ਆਂ ਲੱਡੂ, ਤੂੰ ਸਪੀਕਰਾਂ 'ਤੇ
ਲਾ ਦੇ ਜ਼ਰਾ ਗਾਣਾ Sartaaj ਦਾ
ਕਿ ਜਿੰਦ ਮਾਹੀ ਜੇ ਚੱਲਿਓ
ਜੇ ਜਿੰਦ ਮਾਹੀ ਚੱਲੀਏ ਸਕੂਲ ਪੜ੍ਹਾਉਣ
ਸਕੂਟਰ ਕੱਢ ਲਈ ਓਏ
ਸਕੂਟਰ ਕੱਢ ਲੈ, ਲੱਗੀ ਮੈਂ ਆਉਣ
ਜਮਾਤਾਂ ਕੱਠੀਆਂ ਈ ਨੇ
ਜਮਾਤਾਂ ਕੱਠੀਆਂ ਲਗਾ ਕੇ ਆਈਏ
ਸ਼ਾਮ ਨੂੰ ਸਬਜ਼ੀ ਓਏ
ਸ਼ਾਮ ਨੂੰ ਸਬਜ਼ੀ ਬਣਾਉਂਦਿਆਂ ਗਾਈਏ
ਵੇ ਇੱਕ ਪਲ ਬਹਿ ਜਾਣਾ
ਆਂ, ਇੱਕ ਪਲ ਬਹਿ ਜਾਣਾ ਮੇਰੇ ਕੋਲ
ਵੇ ਤੇਰੇ ਮਿੱਠੜੇ ਲੱਗਦੇ ਬੋਲ!
ਪਹਿਲਾਂ ਆਪਣੇ ਮੁਕਾਵਾਂ ਕੰਮ ਜਿਹੇ
ਤੇ ਫੇਰ ਖ਼ਾਨਦਾਨ ਵਾਲੀਆਂ ਵੀ ਜ਼ਿੰਮੇਦਾਰੀਆਂ
ਇਹੋ ਸ਼ਗਨ ਸਬਾਬਾਂ ਬਣਦੇ
ਚਾਅਵਾਂ ਨਾ' ਮੇਲ ਆਉਣਗੇ ਪੁਗਾਉਣ ਰੀਝਾਂ ਸਾਰੀਆਂ
ਸਾਕਾਦਾਰੀਆਂ ਹੈਰਾਨ ਹੋਣੀਆਂ
ਲਜ਼ੀਜ਼ ਕਲਾਕੰਦ 'ਤੇ, ਸਿਰੇ ਦਾ ਹਲਵਾਈ ਨੀ
ਹਾਲੇ ਕਾਫ਼ੀ ਇੰਤਜ਼ਾਮ ਕਰਨੇ
ਤਰੀਕਾ ਨੇੜੇ ਆ ਗਿਆ ਤੇ ਸਾਹੇ ਚਿੱਠੀ ਪਾਈ ਨੀ
ਪਈਆਂ ਬਹੁਤ ਨੇ ਤਿਆਰੀਆਂ ਅੱਗੇ
ਪਿਸ਼ੌਰੋ ਜੁੱਟੀ ਆਈ ਨੀ ਤੇ ਪੱਗ ਵੀ ਰੰਗਾਈ ਨੀ
ਰੰਗਾਈ ਨੀ!
ਬਾਕੀ ਫ਼ਿਕਰ ਕਰੀਂ ਨਾ, ਚੰਨੀਏ
ਅਸਲ ਵੇਲਾ ਆਉਣ ਦੇ ਫੇ' ਹੋਣੇ ਤੈਨੂੰ ਨਾਜ਼ ਨੀ
ਤੇਰੀ ਸ਼ਾਨ ਨੂੰ ਵਧਾਉਣ ਖ਼ਾਤਿਰਾਂ
ਦਿਲਾਂ ਨਾ' ਕੀਤੇ ਕਾਜ ਨੀ ਆ ਤੇਰੇ Sartaaj ਨੀ
ਤੇਰੀ ਮੁੰਡਰੀ ਲੁਕਾ ਕੇ ਰੱਖ ਲਈ
ਮੈਂ ਕਿਸੇ ਨੂੰ ਦਿਖਾਈ ਨੀ ਤੇ ਨਜ਼ਰ ਲਵਾਈ ਨੀ
ਪਈਆਂ ਬਹੁਤ ਨੇ ਤਿਆਰੀਆਂ ਅੱਗੇ
ਪਿਸ਼ੌਰੋ ਜੁੱਟੀ ਆਈ ਨੀ ਤੇ ਪੱਗ ਵੀ ਰੰਗਾਈ ਨੀ
ਹਾਲੇ ਕਾਫ਼ੀ ਇੰਤਜ਼ਾਮ ਕਰਨੇ
ਤਰੀਕਾ ਨੇੜੇ ਆ ਗਿਆ ਤੇ ਸਾਹੇ ਚਿੱਠੀ ਪਾਈ ਨੀ
ਹਾਲੇ ਚਾਨਣੀ-ਕਨਾਤਾਂ ਰਹਿੰਦੀਆਂ
ਕਿ ਏਸੇ ਖਿੱਚੋ-ਤਾਣੀ 'ਚ ਕਿਸੇ ਨੂੰ ਦਿੱਤੀ ਸਾਈ ਨੀ
ਦੇਖੀ-ਦੇਖੀ ਫਿਰ ਲੋਕ ਆਖਦੇ
"ਸਜੀਲਾ ਤੇ ਸ਼ੌਕੀਨ ਹੈ ਦੁਆਬੇ ਦਾ ਜਵਾਈ ਨੀ"
ਸਾਕਾਦਾਰੀਆਂ ਹੈਰਾਨ ਹੋਣੀਆਂ
ਲਜ਼ੀਜ਼ ਕਲਾਕੰਦ 'ਤੇ, ਸਿਰੇ ਦਾ ਹਲਵਾਈ ਨੀ
ਤੇਰੀ ਮੁੰਡਰੀ ਲੁਕਾ ਕੇ ਰੱਖ ਲਈ
ਮੈਂ ਕਿਸੇ ਨੂੰ ਦਿਖਾਈ ਨੀ ਤੇ ਨਜ਼ਰ ਲਵਾਈ ਨੀ
ਹਾਲੇ ਕਾਫ਼ੀ ਇੰਤਜ਼ਾਮ ਕਰਨੇ
ਤਰੀਕਾ ਨੇੜੇ ਆ ਗਿਆ ਤੇ ਸਾਹੇ ਚਿੱਠੀ ਪਾਈ ਨੀ
ਪਈਆਂ ਬਹੁਤ ਨੇ ਤਿਆਰੀਆਂ ਅੱਗੇ
ਪਿਸ਼ੌਰੋ ਜੁੱਟੀ ਆਈ ਨੀ ਤੇ ਪੱਗ ਵੀ ਰੰਗਾਈ ਨੀ
ਰੰਗਾਈ ਨੀ!
Writer(s): Satinder Sartaaj
Lyrics powered by www.musixmatch.com